travel-life style
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਜਸ਼ਨ ਦਾ ਮਾਹੌਲ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਹਨਾਂ ਦੇ ਪਤੀ ਭਾਰਤੀ ਕ੍ਰਿਕਟ ਟੀਮ ਦੇ ਬੇਹਤਰੀਨ ਖਿਡਾਰੀ ਵਜੋਂ ਇੱਕ ਵਿਰਾਟ ਕੋਹਲੀ ਦੇ ਘਰ ਬੀਤੀ 15 ਫਰਵਰੀ ਨੂੰ ਇਕ ਛੋਟੀ ਜਹੀ ਖੁਸ਼ੀ ਆਈ ਹੈ। ਅਦਾਕਾਰਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ ਜਿਸਦੀ ਸੂਚਨਾ ਉਹਨੇ ਦੇ ਪਤੀ ਨੇ ਸ਼ੋਸ਼ਲ ਮੀਡੀਆ ਦੇ ਮਾਧਿਅਮ ਦੁਆਰਾ ਪ੍ਰਸ਼ੰਸਕਾਂ ਨੂੰ ਦਿੱਤੀ। ਜਿੱਥੇ ਉਹਨਾਂ ਨੇ ਖੁਸ਼ੀ ਸਾਂਝੀ ਕਰਦਿਆ ਕਿਹਾ ਇਸ ਸਮੇਂ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਪ੍ਰਾਈਵੇਸੀ ਨੂੰ ਸਤਿਕਾਰ ਦਿੰਦਿਆ ਕੋਈ ਨਿੱਜੀ ਟਿੱਪਣੀ ਨ ਕਰਨ। ਉੱਥੇ ਹੀ ਉਹਨਾਂ ਨੇਂ ਦੱਸਿਆ ਕਿ ਬੇਟੇ ਦਾ ਨਾਂ (akaay) ਰੱਖਿਆ ਗਿਆ ਹੈ। ਜਿਸਦਾ ਮਤਲਬ ਨਿਰਾਕਾਰ ਯਾ ਤੁਰਕੀ ਭਾਸ਼ਾ ਵਿੱਚ ਚਮਕਦਾ ਹੋਇਆ ਚਾਂਦ ਵੀ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਇਸ ਪੋਸਟ ਤੇ ਹੁਣ ਤੱਕ 80 ਲੱਖ ਤੋਂ ਵੱਧ ਲੋਕਾਂ ਦਵਾਰਾ ਪਸੰਦ ਕਿੱਤਾ ਗਿਆ ਹੈ। ਅਤੇ 4 ਲੱਖ ਤੋਂ ਵੱਧ ਕਮੈਂਟਸ ਵਿੱਚ ਵਧਾਈਆਂ ਦਿੱਤੀਆ ਗਈਆਂ ਹਨ। ਜਿੱਥੇ ਕ੍ਰਿਕਟ ਦੇ ਨਾਮੀ ਵਿਅਕਤੀ ਹਨ ਉੱਥੇ ਹੀ ਬਾਲੀਵੁੱਡ ਦੇ ਵੱਡੇ ਐਕਟਰ, ਨਿਰਦੇਸ਼ਕ, ਨਿਰਮਾਤਾ ਨੇਂ ਵੀ ਖੁੱਸ਼ੀ ਪ੍ਰਗਟ ਕਰਕੇ ਵਧਾਈਆਂ ਦਿੱਤੀਆ ਹਨ। ਜਿਵੇਂ ਕਿ ਸੁਰੇਸ਼ ਰੈਨਾ, ਸਚਿਨ ਤੇਂਦੁਲਕਰ ਅਤੇ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਵਧਾਈਆਂ ਦੇ ਨਾਲ ਖੂਬ ਸਾਰਾ ਪਿਆਰ ਤੇ ਖੁੱਸ਼ੀ ਪ੍ਰਗਟ ਕੀਤੀ ਹੈ। ਦਸ ਦਈਏ ਕੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਪਹਿਲੇ ਵੀ ਮਾਤਾ ਪਿਤਾ ਬਣ ਚੁੱਕੇ ਹਨ। ਸਾਲ 2021 ਦੇ ਜਨਵਰੀ ਮਹੀਨੇ ਵਿੱਚ ਉਹਨਾਂ ਦੇ ਘਰ ਧੀ ਨੇਂ ਜਨਮ ਲਿਆ ਸੀ। ਜਿਸਦਾ ਨਾਂ ਵਾਮੀਕਾ ਰੱਖਿਆ ਗਿਆ ਸੀ। ਤੇ ਹੁਣ ਉਸਦਾ ਛੋਟਾ ਭਰਾ ਇਸ ਦੁਨੀਆ ਵਿੱਚ ਲੱਖਾਂ ਹੀ ਖੁਸ਼ੀਆਂ ਉਸ ਲਈ ਲੈਕੇ ਆਇਆ ਹੈ।