ਪੰਜਾਬ ਬੀਜੇਪੀ ਨੇ ਆਪਣੇ ਸੰਗਠਨ ਦਾ ਵਿਸਤਾਰ ਕਰਦੇ ਹੋਏ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਹਰੀਸ਼ ਦੁਆ ਨੂੰ ਪੰਜਾਬ ਰਾਜ ਉਦਯੋਗ ਸੈੱਲ ਦਾ ਰਾਜ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਹੈ । ਆਪਣੀ ਨਿਯੁਕਤੀ ਤੋਂ ਬਾਦ ਹਰੀਸ਼ ਦੁਆ ਨੇ ਆਪਣਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹੈ । ਸੋਸ਼ਲ 24 ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਹਨਾਂ ਦੇ ਅੱਗੇ ਦੀਆਂ ਰਣਨੀਤੀਆਂ ਕੀ ਨੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਹਿਲਾ ਕੰਮ ਹੈ ਜਿੰਨੀ ਵੀ ਇੰਡਸਟਰੀ ਦੀਆਂ ਪ੍ਰੋਬਲਮ ਨੇ ਉਹਨਾਂ ਸਾਰੀਆਂ ਨੂੰ ਸਲਜਾਉਣਾ ਤੇ ਉਨਾਂ ਨੇ ਇਹ ਵੀ ਦੱਸਿਆ ਕਿ ਸੈਂਟਰ ਲੈਵਲ ਦੀਆਂ ਜੋ ਵੀ ਸਮੱਸਿਆਵਾਂ ਨੇ ਉਹ ਉਸਨੂੰ ਸੈਂਟਰ ਵਿੱਚ ਸਲਝਾਉਣਗੇ ਅਤੇ ਪੰਜਾਬ ਦੀਆਂ ਸਮੱਸਿਆਵਾਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਪੰਜਾਬ ਵਿੱਚ ਹੀ ਸੁਲਝਾਇਆ ਜਾਵੇਗਾ।ਸਾਥ ਹੀ ਉਹਨਾਂ ਨੇ ਇਹ ਦੱਸਿਆ ਕਿ ਉਹ ਗੌਰਮੈਂਟ ਨੂੰ ਇਸ ਲਈ ਕਨਵਿੰਸ ਕਰਨਗੇ ਕਿ ਇਹਨਾਂ ਸਮੱਸਿਆਵਾਂ ਦਾ ਕੀ ਹੱਲ ਹੋ ਸਕਦਾ ਹੈ ਤੇ ਉਹਨਾਂ ਨੇ ਇੱਕ ਗਰੁੱਪ ਬਣਾਉਣ ਦਾ ਫੈਸਲਾ ਵੀ ਕੀਤਾ ਹੈ ਜੋ ਹਰ ਇੰਡਸਟਰੀ ਨਾਲ ਜੁੜਿਆ ਹੋਵੇਗਾ ਇਸ ਗਰੁੱਪ ਵਿੱਚ ਹਰ ਇੰਡਸਟਰੀ ਦੇ ਮੰਤਰੀ ਸ਼ਾਮਿਲ ਹੋਣਗੇ ਤੇ ਉਨਾਂ ਨੇ ਹੁਣ ਤੋਂ ਹੀ ਅਲੱਗ ਅਲੱਗ ਅਸੋਸੀਏਸ਼ਨ ਦੇ ਪ੍ਰੈਜੀਡੈਂਟ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਹਨਾਂ ਨੂੰ ਕੀ ਕੀ ਸਮੱਸਿਆ ਲੱਗ ਰਹੀਆਂ ਹਨ ਤੇ ਉਹਨਾਂ ਦਾ ਕੀ ਹੱਲ ਹੋ ਸਕਦਾ ਹੈ
politics