ਮਸ਼ਹੂਰ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦੀ ਆਗਾਮੀ ਫਿਲਮ "ਜੱਟ ਨੂੰ ਚੁੜੈਲ ਟੱਕਰੀ" ਮਿਤੀ 15 ਮਾਰਚ ਨੂੰ ਪੂਰੇ ਵਿਸ਼ਵ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਵਿਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ ਤੇ ਮਾਣ ਯੋਗ ਨਿਰਮਲ ਰਿਸ਼ੀ ਜੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਪਰ ਉੱਥੇ ਹੀ ਫਿਲਮ ਦਾ ਇਕ ਗੀਤ 2 ਮਾਰਚ ਨੂੰ ਰਿਲੀਜ਼ ਕੀਤਾ ਗਿਆ ਸੀ "ਹਾਏ ਬੂਹ" ਜੋ ਕਿ ਦਰਸ਼ਕਾਂ ਨੂੰ ਬਹੁੱਤ ਪਸੰਦ ਆ ਰਿਹਾ ਤੇ ਸੋਸ਼ਲ ਮੀਡੀਆ ਤੇ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕਾ ਦੀਪਕ ਢਿੱਲੋਂ ਤੇ ਜਯੋਤਿਕਾ ਟਾਂਗਰੀ ਨੇ ਆਵਾਜ਼ ਦਿੱਤੀ ਹੈ ਤੇ ਗੀਤ ਦੇ ਬੋਲ ਪੰਜਾਬ ਦੇ ਉੱਘੇ ਤੇ ਨੌਜਵਾਨ ਲੇਖਕ ਹਰਮਨਜੀਤ ਦੇ ਹਨ ਜਿਹਨਾਂ ਦੀ "ਰਾਣੀ ਤੱਤ" ਨਾਮ ਦੀ ਇਕ ਕਿਤਾਬ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ। ਤੇ ਉੱਥੇ ਇਸ ਗੀਤ ਨੇ ਸੋਸ਼ਲ ਸਾਈਟ ਇੰਸਟਾਗ੍ਰਾਮ ਤੇ ਕਾਫੀ ਪ੍ਰਸਿੱਧੀ ਖੱਟੀ ਹੈ। ਲੋਕ ਆਪਣੇ ਆਪਣੇ ਤਰੀਕੇ ਨਾਲ ਵੀਡਿਉ ਬਣਾ ਕੇ ਤੇ ਪਿੱਛੇ ਗਾਣਾ "ਹਾਏ ਬੂਹ" ਗਾਣਾ ਲਗਾ ਕੇ ਆਪਣੇ ਆਪਣੇ ਅਕਾਊਂਟ ਤੇ ਪੋਸਟ ਕਰ ਰਹੇ ਹਨ। ਪਰ ਉੱਥੇ ਹੀ ਵਿਚਾਰਨਯੋਗ ਗੱਲ ਇਹ ਵੀ ਹੈਗੀ ਆ ਕਿ ਪਾਲੀਵੁੱਡ ਇੰਡਸਟਰੀ ਵਿੱਚ ਲੀਹ ਤੋਂ ਹੱਟ ਕੇ ਇਹ ਗਾਣਾ ਆਇਆ ਹੈ ਜਿਸਨੂੰ ਦਰਸ਼ਕ ਇਹਨਾਂ ਪਿਆਰ ਦੇ ਰਹੇ ਹਨ।
ਤੇ ਇਹ ਉਹਨਾਂ ਵਾਸਤੇ ਵੀ ਇਕ ਸੁਨੇਹਾ ਹੋ ਸੱਕਦਾ ਏ ਜਿਹੜੇ ਕਹਿੰਦੇ ਨੇ ਵੀ ਗੀਤਾਂ ਵਿੱਚ ਹਥੀਆਰ, ਮਾਰ ਕੁੱਟ, ਨਸ਼ਾ ਆਦਿ ਦਿਖਾ ਕੇ ਹੀ ਗੀਤ ਚਲ ਸਕਦਾ ਹੈ। ਤੇ ਇਹ ਗੀਤ ਪੰਜਾਬ ਦੀ ਇਕ ਵੱਡੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਵਲੋਂ ਯੂਟਿਊਬ ਦੇ ਉੱਤੇ ਰਿਲੀਜ਼ ਕਿਤਾ ਗਿਆ ਹੈ ਜਿਸਨੂੰ 6 ਦਿਨ ਹੋ ਚੁੱਕੇ ਹਨ ਤੇ ਹੁਣ ਤੱਕ 27 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਤੇ 18 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ।
Link to the song:-
ਲੁਧਿਆਣਾ ਨਿਵਾਸੀ ਹਰਮਨ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੀਤ ਦੇ ਰਾਹੀਂ ਹੀ ਸਹੀ ਕੁਝ ਚੰਗਾ ਸੁਣਨ ਨੂੰ ਮਿਲਿਆ ਬਹੁਤ ਟਾਈਮ ਬਾਅਦ ਤੇ ਇਕ ਪਰਿਵਾਰਿਕ ਜਿਹਾ ਇਹ ਗੀਤ ਆਇਆ ਹੈ ਜੌ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ। ਤੇ ਉਹਨਾਂ ਨੂੰ ਸਰਗੁਣ ਮਹਿਤਾ ਤੇ ਰੂਪੀ ਗਿੱਲ ਦਾ ਡਾਂਸ ਵੀ ਬਹੂਤ ਪਸੰਦ ਆਇਆ ਤੇ ਰੂਪੀ ਗਿੱਲ ਉਹਨਾਂ ਦੀ ਪਸੰਦੀਦਾ ਕਲਾਕਾਰ ਵੀ ਹੈ।ਇਸ ਨਾਲ ਹੀ ਦੇਖਣਾ ਹੋਵੇਗਾ ਜਿਵੇਂ ਗਾਣੇ ਨੂੰ ਇਹਨਾਂ ਪਿਆਰ ਮਿਲਿਆ ਉੱਥੇ ਹੀ ਕਿ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ ਦਰਸ਼ਕਾਂ ਵਲੋਂ। ਤੇ ਇਸਦੇ ਨਾਲ ਹੀ "The social24" ਦੀ ਪੂਰੀ ਟੀਮ ਕਲਾਕਾਰਾਂ ਨੂੰ ਤੇ ਨਿਰਮਾਤਾ ਨੂੰ ਸੁਭ ਇੱਛਾਵਾਂ ਦਿੰਦੀ ਹੈ।