crime
ਸ਼ਕੀ ਪਤੀ ਵਲੋਂ ਪਤਨੀ ਨੂੰ ਜਿੰਦਾ ਜਲਾਉਣ ਦੀ ਕੋਸ਼ਿਸ਼
ਲੁਧਿਆਣੇ ਦੇ ਭੱਟੀਆਂ ਬੇਟ ਇਲਾਕੇ ਤੋਂ ਇਕ ਬੇਹੱਦ ਸਨਸਨੀਖੇਜ ਮਾਮਲਾ ਸਾਮਣੇ ਆਇਆ ਹੈ, ਜਿੱਥੇ ਕਿ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ਤੇ ਸ਼ਕ ਦੇ ਚਲਦਿਆਂ ਉਸਤੇ ਪੈਟਰੋਲ ਪਾਕੇ ਉਸਨੂੰ ਜਿੰਦਾ ਜਲਾਨ ਦੀ ਕੋਸ਼ਿਸ਼ ਕੀਤੀ। ਔਰਤ ਵਲੋਂ ਰੌਲਾ ਪਾਣ ਦੇ ਚਲਦਿਆਂ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਗਵਾਂਢੀਆਂ ਵਲੋਂ ਫਟਾਫਟ ਔਰਤ ਦੇ ਸਰੀਰ ਤੇ ਜਲ ਰਹੇ ਕਪੜੇ ਕਟ ਕੇ ਉਸਦੀ ਜਾਨ ਬਚਾ ਲਈ ਗਈ।
ਪੀੜਿਤਾ ਕੰਵਲਜੀਤ ਕੌਰ ਵਲੋਂ ਪੁਲਿਸ ਅਧਿਕਾਰੀਆਂ
ਨੂੰ ਦਰਜ ਕਰਵਾਏ ਆਪਣੇ ਬਿਆਨਾਂ ਮੁਤਾਬਿਕ ਉਸਦਾ ਘਰਵਾਲਾ ਕੁਲਦੀਪ ਸਿੰਘ ਉਸਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਆਏਦਿਨ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। 16 ਫਰਵਰੀ ਵਾਲੇ ਦਿਨ ਆਰੋਪੀ ਕੁਲਦੀਪ ਸਿੰਘ ਨੇ ਪਹਿਲਾਂ ਤਾ ਕੰਵਲਜੀਤ ਕੌਰ ਨੂੰ ਆਪਣੇ ਘਰ ਦੇ ਇਕ ਕਮਰੇ ਚ ਬੰਦ ਕਰਕੇ ਉਸ ਨਾਲ ਕੁੱਟ ਮਾਰ ਕੀਤੀ ਤੇ ਉਸਦਾ ਸਿਰ ਕੰਧ ਚ ਮਾਰਨ ਦੇ ਨਾਲ ਨਾਲ ਉਸਦੇ ਸਿਰ ਤੇ ਪਰੈਸ ਵੀ ਮਾਰੀ। ਪੀੜਿਤਾ ਦੇ ਅਨੁਸਾਰ ਆਪਣਾ ਬਚਾ ਕਰਦਿਆ ਜਦੋਂ ਉਹ ਕਮਰੇ ਚੋ ਬਾਹਰ ਵੱਲ ਭੱਜੀ ਤਾ ਉਸਦੇ ਪਤੀ ਨੇ ਉਸਦੇ ਉਤੇ ਪੈਟਰੋਲ ਛਿੜਕ ਕੇ ਅੱਗ ਲਗਾ ਤੀ , ਜਿਸਤੋਂ ਬਾਅਦ ਕੰਵਲਜੀਤ ਕੌਰ ਦੀ ਪਿੱਠ ਤੇ ਸੱਜੀ ਬਾਂਹ ਸੜ ਗਈ ।
Thesocial24 ਵਲੋ ਇਸ ਮਾਮਲੇ ਦੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਓਹਨਾ ਦਸਿਆ ਕਿ ਆਰੋਪੀ ਦੀ ਭਾਲ ਚ ਛਾਪੇਮਾਰੀ ਕੀਤੀ ਜਾ ਰਹੀ ਹੈ।