crime
ਪਿਤਾ ਦੇ ਫੁੱਲ ਪਾਉਣ ਗਈ ਮਾਂ ਪਿੱਛੋਂ ਪੁੱਤਰਾਂ ਨੇ ਕੀਤਾ ਘਰ ਤੇ ਕਬਜ਼ਾ
ਢੱਟ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਵਿੱਚ, ਕੀਰਤਪੁਰ ਤੋਂ ਘਰ ਪਹੁੰਚਣ ਤੇ ਇੱਕ ਮਾਂ 'ਤੇ ਉਸਦੇ ਹੀ ਪੁੱਤਰਾਂ ਨੇ ਹਮਲਾ ਕੀਤਾ, ਜਿੱਥੇ ਉਹ ਆਪਣੇ ਪਤੀ ਦੀ ਕਬਰ 'ਤੇ ਫੁੱਲ ਚੜ੍ਹਾਉਣ ਲਈ ਪਰਿਵਾਰਕ ਰਿਸ਼ਤੇਦਾਰਾਂ ਨਾਲ ਗਈ ਸੀ। ਦੁੱਖ ਦੀ ਗੱਲ ਹੈ ਕਿ ਉਸ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਪੀੜਤਾ ਅਨੁਸਾਰ 4 ਅਪ੍ਰੈਲ 2024 ਨੂੰ ਵਾਪਸ ਆਉਣ 'ਤੇ ਉਸ ਨੇ ਦੇਖਿਆ ਕਿ ਉਸ ਦੇ ਲੜਕੇ ਉਸਦੇ ਘਰ ਦੀ ਚਾਰ ਦਿਵਾਰੀ ਤੋੜ ਕੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪੀੜਤਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਨਾਂ ਤੇ ਹਮਲਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਬਚਾਅ ਲਈ ਜਦੋਂ ਉਹਨਾਂ ਨੇ ਰੌਲਾ ਪਾਇਆ ਤਾਂ ਉਹ ਉਥੋਂ ਭੱਜ ਗਏ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਉਹ ਅਗਲੇ ਦਿਨ ਫਿਰ ਉਹਨਾਂ ਦੇ ਘਰੇ ਆਏ ਤੇ ਉਹਨਾਂ ਨੇ ਆਪਣੇ ਹਥਿਆਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਪੀੜਤਾ ਆਪਣੇ ਬਿਆਨ ਵਿੱਚ ਦੱਸਦੀ ਹੈ
ਕਿ ਇੱਕ ਡੰਡਾ ਉਹਨਾਂ ਨੇ ਮੇਰੀ ਧੋਣ ਪਿਛੇ ਮਾਰਿਆ ਜਿਸ ਨਾਲ ਮੈ ਹੇਠਾ ਡਿਗ ਪਈ ਫਿਰ ਉਸ ਤੋਂ ਬਾਅਦ ਉਹਦੇ ਢਿੱਡ ਵਿੱਚ ਲੱਤਾਂ ਮਾਰੀਆਂ ਗਈਆਂ
ਜਦੋਂ ਪੀੜਤ ਲੜਕੀ ਨੇ ਆਪਣੀ ਮਾਂ ਨੂੰ ਬਚਾਉਣ ਲਈ ਅੱਗੇ ਆਈ
ਦਾ ਲੜਕੀ ਨਾਲ ਵੀ ਕੁੱਟਮਾਰ ਕੀਤੀ ਗਈ। ਜਦੋਂ ਉਹਨਾਂ ਨੇ ਆਪਣੇ ਬਚਾਅ ਲਈ ਉੱਚੀ ਉੱਚੀ ਰੌਲਾ ਪਾਇਆ ਤਾਂ ਉਹ ਡਰ ਕਾਰਨ ਉਥੋਂ ਭੱਜ ਗਏ । ਦੋਸ਼ੀਆਂ ਨੂੰ ਹਲੇ ਤੱਕ ਗਿਰਫਤਾਰ ਨਹੀਂ ਕੀਤਾ ਗਿਆ ਹੈ