August 10, 2026

ਕਨੇਡਾ ਦੀ ਫਰਜ਼ੀ ਟਿਕਟ ਵੇਚ ਟਰੈਵਲ ਏਜੰਟ ਨੇ ਠੱਗੇ 2.76 ਲੱਖ ਰੁਪਏ

ਲੁਧਿਆਣਾ ਵਿੱਚ ਕਥਿਤ ਧੋਖਾਧੜੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿੱਚ ਸ਼ਿਕਾਇਤਕਰਤਾ ਨੇ ਏਜੰਟ ਤੇ ਫਰਜ਼ੀ ਏਅਰ ਟਿਕਟ ਵੇਚਣ ਦਾ ਦੋਸ਼ ਲਗਾਇਆ ਹੈ, ਲੁਧਿਆਣਾ ਦੇ ਮੋਹੀ ਨਿਵਾਸੀ ਸਵਰਨਜੀਤ ਕੌਰ ਨੇ ਫਰਜ਼ੀ ਏਅਰਲਾਈਨ ਟਿਕਟਾਂ ਵੇਚਣ ਦੇ ਦੋਸ਼ ‘ਚ ਇਕ ਟਰੈਵਲ ਏਜੰਟ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। 27 ਫਰਵਰੀ, 2024 ਨੂੰ ਸੁਧਾਰ ਪੁਲਿਸ ਸਟੇਸ਼ਨ ਵਿਖੇ ਆਪਣੀ ਐਫਆਈਆਰ ਦਰਜ ਕਰਵਾਈ | ਐਫਆਈਆਰ ਅਨੁਸਾਰ ਸਵਰਨਜੀਤ ਕੌਰ ਨੇ ਏਜੰਟ ਰਾਹੀਂ ਦਿੱਲੀ ਤੋਂ ਟੋਰਾਂਟੋ ਲਈ ਏਅਰ ਇੰਡੀਆ ਦੀਆਂ ਦੋ ਟਿਕਟਾਂ ਬੁੱਕ ਕਰਨ ਲਈ ਆਪਣੇ ਗੂਗਲ ਪੇਅ ਖਾਤੇ ਜ਼ਰੀਏ Rs. 2.76 ਲੱਖ ਰੁਪਏ ਉਸ ਦੇ ਖਾਤੇ ਵਿੱਚ ਪਾਏ ।

ਪਰ ਜਦੋਂ ਉਹ ਆਪਣੀ ਯਾਤਰਾ ਲਈ ਆਪਣੇ ਬੇਟੇ ਨਾਲ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ ਤਾਂ, ਏਅਰਲਾਈਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਟਿਕਟਾਂ ਫਰਜ਼ੀ ਹਨ ਅਤੇ ਏਅਰ ਇੰਡੀਆ ਦੁਆਰਾ ਜਾਰੀ ਨਹੀਂ ਕੀਤੀਆਂ ਗਈਆਂ । ਇਸ ਕਾਰਨ ਉਨ੍ਹਾਂ ਨੂੰ ਹੋਰ ਪੈਸਿਆਂ ਦੀਆਂ ਨਵੀਆਂ ਟਿਕਟਾਂ ਖਰੀਦਣੀਆਂ ਪਈਆਂ। ਜਿਸ ਵਿੱਚ ਉਹਨਾਂ ਨੂੰ ਹੋਰ Rs. 3,49,000 ਰੁਪਏ ਦੇਣੇ ਪਏ |

ਪੀੜਤਾ ਨੇ ਅੱਗੇ ਬਿਆਨ ਵਿੱਚ ਦੱਸਿਆ ਕਿ ਦੋਸ਼ੀ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਪੁੱਛ-ਗਿੱਛ ਦਾ ਜਵਾਬ ਦਿੱਤਾ। ਏਜੰਟ ਦਾ ਨਾਮ ਅਨੂਪ ਗੁਪਤਾ ਜੋ ਕਿ ਸਰਸਵਤੀ ਵਿਹਾਰ, ਦਿੱਲੀ ਦਾ ਰਹਿਣ ਵਾਲਾ ਹੈ | ਦੋਸ਼ੀ ਦੇ ਖਿਲਾਫ ਧੋਖਾਧੜੀ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਉਸ ਦੇ 420 IPC ਧਾਰਾ ਦੇ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ | ਇਹ ਘਟਨਾ ਯਾਤਰੀਆਂ ਨੂੰ ਅਣਅਧਿਕਾਰਤ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੰਦੀ ਹੈ

Share: