ਇੱਕ ਫਰਜ਼ੀ ਫਲਿੱਪਕਾਰਟ ਵੈੱਬਸਾਈਟ 'ਤੇ ਵਿਸ਼ਲਿਸਟਸ ਵਿੱਚ ਉਤਪਾਦ ਜੋੜਨ ਦੇ ਮਾਮਲੇ ਵਿੱਚ ਜਗਰਾਉ ਦੇ ਇੱਕ ਜੋੜੇ ਨਾਲ 4.4 ਲੱਖ ਰੁਪਏ ਦੀ ਠੱਗੀ ਹੋਈ ਹੈ। ਔਰਤ ਦਾ ਨਾਮ ਰੀਆ ਬਾਂਸਲ ਅਤੇ ਉਸਦੇ ਪਤੀ ਦਾ ਨਾਮ ਭਰਤ ਬਾਂਸਲ ਹੈ। ਜੋ ਕਿ ਨਿਵਾਸੀ ਮੋਹੱਲਾ ਰਾਮ ਨਗਰ ,ਜਗਰਾਉ ਦੇ ਰਹਿਣ ਵਾਲੇ ਹਨ। ਉਹਨਾਂ ਨੇ ਇਹ ਸ਼ਿਕਾਇਤ 3 ਫਰਵਰੀ, 2024 ਨੂੰ ਸਿਟੀ ਜਗਰਾਉ ਥਾਣਾ ਵਿਖੇ ਦਰਜ ਕਰਵਾਈ।
ਪੀੜਤ ਦੇ ਬਿਆਨ ਅਨੁਸਾਰ ਇਸ ਧੋਖਾਧੜੀ ਦੀ ਸ਼ੁਰੂਆਤ ਇੱਕ ਅਣਜਾਣ ਮੋਬਾਈਲ ਨੰਬਰ ਤੋਂ ਪਾਰਟ-ਟਾਈਮ ਨੌਕਰੀ ਦੇ ਮੈਸੇਜ ਜਰੀਏ ਹੋਈ। ਠੱਗਾਂ ਨੇ ਪਹਿਲੇ ਮੈਸੇਜ ਜਰੀਏ ਉਹਨਾ ਨਾਲ ਗੱਲ ਬਾਤ ਕੀਤੀ। ਇਸਤੋਂ ਬਾਅਦ ਠੱਗਾਂ ਨੇ ਪੀੜਿਤ ਨੂੰ ਇਕ ਵੈਬਸਾਇਟ ਦਾ ਲਿੰਕ ਭਜਿਆ ਤੇ ਕਿਹਾ ਕਿ ਇਸ ਲਿੰਕ ਤੇ ਕਲਿਕ ਕਰਕੇ ਵੈਬਸਾਈਟ ਤੇ ਦਿੱਖ ਰਹੇ ਪ੍ਰੋਡਕਟਸ ਨੂੰ ਸਿਰਫ ਵੈਬਸਾਈਟ ਦੀ ਵਿਸ਼ਿਲਿਸ੍ਟ ਚ ਪਾਣਾ ਹੈ ਜਿਸਦੇ ਬਾਅਦ ਉਸਨੂੰ ਪੈਸੇ ਮਿਲਣਗੇ।
ਇਸ ਤੋਂ ਬਾਅਦ ਪੀੜਿਤ ਨੂੰ ਠੱਗਾਂ ਨੇ ਟੈਲੀਗ੍ਰਾਮ ਦੇ ਇਕ ਗਰੁਪ ਵਿਚ ਐਡ ਕਰ ਦਿੱਤਾ ਜਿਸ ਵਿੱਚ ਵੈਬਸਾਈਟ ਤੋਂ ਪ੍ਰੋਡਕਟਸ ਆਪਣੀ ਵਿਸ਼ਲਿਟਸ ਵਿੱਚ ਪਾਉਣ ਦੇ ਟਾਸਕ ਆ ਰਹੇ ਸਨ ਫਿਰ ਹੌਲੀ ਹੌਲੀ ਟਾਸਕਾਂ ਵਿੱਚ ਅੱਗੇ ਅਜਿਹਾ ਟਾਸਕ ਆਇਆ ਜਿਸ ਵਿੱਚ ਉਸ ਕੋਲੋ ਰੁਪਈਆ ਦੀ ਮੰਗ ਕੀਤੀ ਗਈ। ਪਹਿਲੇ ਦੋ ਟਾਸਕਾਂ ਵਿੱਚ ਪੀੜਿਤ ਵੱਲੋਂ ਪੈਸੇ ਦੇਣ ਤੋਂ ਬਾਅਦ ਉਸਨੂੰ ਕਮਾਈ ਹੁੰਦੀ ਰਹੀ ਤੇ ਠੱਗ ਪੈਸੇ ਦਿੰਦੇ ਰਹੇ । ਫਿਰ ਅਗਲੇ ਟਾਸਕ ਦੇ ਬਹਾਨੇ ਠੱਗਾਂ ਨੇ ਪੀੜਿਤ ਤੇ ਉਸਦੇ ਪਤੀ ਦੇ ਖਾਤਿਆਂ ਵਿੱਚੋਂ ਹੌਲੀ ਹੌਲੀ ਪੈਸੇ ਕਡਵਾਣੇ ਸ਼ੁਰੂ ਕਰਤੇ। ਪੀੜਿਤ ਤੇ ਉਸਦੇ ਪਤੀ ਨੂੰ ਇਸ ਪੂਰੇ ਘਟਨਾਕ੍ਰਮ ਵਿਚ 4.40 ਲੱਖ ਰੁਪਏ ਆਪਣੇ ਬੈਂਕ ਖਾਤਿਆਂ ਵਿੱਚੋ ਗਵਾਣੇ ਪਏ ਨੇ।
ਇਸ ਕੇਸ ਦੀ ਪੜਤਾਲ ਇੰਚਾਰਜ ਸਾਈਬਰ ਸੈਲ ਲੁਧਿਆਣਾ ਅਤੇ ਉਪ ਕਪਤਾਨ ਪੁਲਿਸ (ਸ)ਜੀ ਕਰ ਰਹੇ ਹਨ। ਹਾਲੇ ਤੱਕ ਦੋਸ਼ੀ ਨੂੰ ਗਿਰਫਤਾਰ ਨਹੀਂ ਕੀਤਾ ਗਿਆ ਹੈ। ਦੋਸ਼ੀ ਦੀ ਜਾਂਚ ਜਾਰੀ ਹੈ।
ਇਹ ਘਟਨਾ ਔਨਲਾਈਨ ਧੋਖਾਧੜੀ ਦੇ ਵੱਧ ਰਹੇ ਪ੍ਰਸਾਰ ਅਤੇ ਚੌਕਸ ਰਹਿਣ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਜੇਕਰ ਤੁਹਾਨੂੰ ਕਿਸੇ ਧੋਖਾਧੜੀ ਦੀ ਗਤੀਵਿਧੀ ਦਾ ਸ਼ੱਕ ਹੈ, ਤਾਂ ਇਸਦੀ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕਰੋ।