ਲੁਧਿਆਣਾ ਵਿੱਚ ਡਿਜਿਟਲ ਸਿਗਨੇਚਰ ਦੀ ਦੁਰਵਰਤੋਂ ਕਰਕੇ ਧੋਖਾਧੜੀ ਕਰਨ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਨਿਵਾਸੀ ਜਗਜੋਤ ਸਿੰਘ ਜੋਕਿ ਇਕ ਕੰਪਨੀ ਦਾ ਡਾਇਰੈਕਟਰ ਹੈ ਦੇ ਨਾਲ ਮਨਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਡਿਜਿਟਲ ਸਿਗਨੇਚਰ ਦੀ ਦੁਰਵਰਤੋਂ ਕਰਕੇ ਜਗਜੋਤ ਸਿੰਘ ਨੂੰ DIR-3 ਫਾਰਮ ਵਿਚ ਫੇਰਬਦਲ ਕਰਕੇ ਡਾਇਰੈਕਟਰ ਦੇ ਓਹਦੇ ਤੋਂ ਹਟਾ ਦਿੱਤਾ। ਦੋਸ਼ੀ ਮਨਿੰਦਰ ਸਿੰਘ ਖਿਲਾਫ ਥਾਣਾ ਡੀਵੀਜ਼ਨ ਨੰਬਰ 7 ਵਿਚ ਆਈਪੀਸੀ ਦੀ ਧਾਰਾ 325, 324, 425 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ।
ਇਹ ਕੇਸ ਡਿਜੀਟਲ ਦਸਤਖਤ ਸੁਰੱਖਿਆ ਦੇ ਮਹੱਤਵ ਅਤੇ ਕੰਪਨੀਆਂ ਦੁਆਰਾ ਧੋਖਾਧੜੀ ਤੋਂ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ।