ਸੋਸ਼ਲ
ਮੀਡੀਆ ਇੰਨਫਿਲੂਏਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਕਥਿਤ
ਦੋਸ਼ੀ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ
ਸੀ, ਜਿਸ ਨੂੰ ਬਠਿੰਡਾ ਪੁਲਿਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ
ਆਈ ਹੈ। ਉਸ ਦੀ ਕਮਲ
ਕਤਲ ਸੰਬੰਧੀ ਥਾਣਾ ਕੈਂਟ ਵਿਚ ਦਰਜ ਮੁਕੱਦਮੇ ਵਿਚ ਗ੍ਰਿਫਤਾਰ ਪਾਉਣ ਉਪਰੰਤ ਉਸ ਨੂੰ ਅਦਾਲਤ
ਵਿਚ ਪੇਸ਼ ਕਰਕੇ ਉਸ ਦਾ ਪੁਲਿਸ
ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈਜ਼ਿਕਰਯੋਗ
ਹੈ ਕਿ ਰਣਜੀਤ ਨੇ
ਕਮਲ ਭਾਬੀ ਕਤਲ ਦੇ ਕਥਿੱਤ ਮੁੱਖ
ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਘਟਨਾ ਬਾਅਦ ਦੁਬਈ ਭੱਜਣ ਵਿਚ ਮਦਦ ਕੀਤੀ ਸੀ ਤੇ ਖੁਦ
ਲੰਬੇ ਸਮੇਂ ਤੋਂ ਫਰਾਰ ਚੱਲਿਆ ਆ ਰਿਹਾ ਸੀ।
ਕਮਲ ਦਾ ਕਤਲ ਪਿਛਲੇ
ਸਾਲ 10-11 ਜੂਨ ਨੂੰ ਕੀਤਾ ਗਿਆ ਸੀ ਤੇ ਉਸ
ਦੀ ਲਾਸ਼ ਬਠਿੰਡਾ ਦੀ ਇਕ ਮੈਡੀਕਲ
ਯੂਨੀਵਰਸਿਟੀ ਦੀ ਪਾਰਕਿੰਗ ਅੰਦਰੋਂ
ਕਮਲ ਦੀ ਗੱਡੀ 'ਚੋਂ
ਮਿਲੀ ਸੀ।
crime
ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ
ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ