ਕਿਰਾਏਦਾਰ ਨਿਕਲਿਆ ਕਾਤਲ, NRI ਮਹਿਲਾ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ
February 7, 2026
ਕਿਰਾਏਦਾਰ ਨਿਕਲਿਆ ਕਾਤਲ, NRI ਮਹਿਲਾ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ
Khannaਖੰਨਾ: ਸ਼ਹਿਰ ਵਿੱਚ 1 ਫਰਵਰੀ ਨੂੰ ਹੋਏ 81 ਸਾਲਾ ਐਨਆਰਆਈ ਮਹਿਲਾ ਜਗਪਾਲ ਕੌਰ ਦੇ ਅੰਨ੍ਹੇ ਕਤਲ
ਦੀ ਗੁੱਥੀ ਨੂੰ ਪੁਲਿਸ ਨੇ ਆਖਿਰਕਾਰ ਸੁਲਝਾ
ਲਿਆ ਹੈ। ਇਸ ਸਨਸਨੀਖੇਜ਼ ਮਾਮਲੇ
ਵਿੱਚ ਪੁਲਿਸ ਨੇ ਉੱਤਰ ਪ੍ਰਦੇਸ਼
'ਚ ਪੈਂਦੇ ਅਲੀਗੜ੍ਹ ਦੇ ਰਹਿਣ ਵਾਲੇ
ਮੁਲਜ਼ਮ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ,
ਜੋ ਮ੍ਰਿਤਕਾ ਦੇ ਘਰ ਵਿੱਚ
ਕਿਰਾਏਦਾਰ ਵਜੋਂ ਰਹਿੰਦਾ ਸੀ।
ਇਸ
ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਡਾ.
ਦਰਪਣ ਆਹਲੂਵਾਲੀਆ ਨੇ ਦੱਸਿਆ ਕਿ "ਮੁਲਜ਼ਮ ਨੇ ਆਰਥਿਕ ਤੰਗੀ
ਕਾਰਨ ਇਹ ਘਿਨੌਣਾ ਅਪਰਾਧ
ਕੀਤਾ। ਰਾਹੁਲ ਦੇ ਪਿਤਾ ਦੇ
ਇਲਾਜ 'ਤੇ ਲੱਗਭਗ 20 ਹਜ਼ਾਰ
ਰੁਪਏ ਖਰਚ ਹੋਏ ਸਨ, ਜਿਸ ਲਈ ਉਸ ਨੇ
ਕਰਜ਼ਾ ਲਿਆ ਸੀ। ਕਰਜ਼ਾ ਵਾਪਸ ਕਰਨ ਲਈ ਉਸ ਨੂੰ
ਤੁਰੰਤ ਪੈਸਿਆਂ ਦੀ ਲੋੜ ਸੀ।
ਇਸੇ ਮਕਸਦ ਨਾਲ ਉਸ ਨੇ ਜਗਪਾਲ
ਕੌਰ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ।
ਉਹ ਪਿਛਲੇ ਦੋ ਤੋਂ ਤਿੰਨ
ਮਹੀਨਿਆਂ ਤੋਂ ਇਸ ਵਾਰਦਾਤ ਦੀ
ਪਲਾਨਿੰਗ ਕਰ ਰਿਹਾ ਸੀ,
ਪਰ ਚੋਰੀ ਕਰਨ ਵਿੱਚ ਅਸਫਲ ਰਿਹਾ।"
ਐਸਐਸਪੀ
ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ "ਉਸ ਨੂੰ ਪਤਾ
ਸੀ ਕਿ ਹਰ ਮਹੀਨੇ
ਦੀ 15 ਤੋਂ 20 ਤਰੀਕ ਦਰਮਿਆਨ ਜਗਪਾਲ ਕੌਰ ਨੂੰ ਕਿਰਾਇਆ ਮਿਲਦਾ ਹੈ, ਇਸ ਲਈ ਉਸ
ਨੇ ਇਸ ਸਮੇਂ ਨੂੰ
ਧਿਆਨ ਵਿੱਚ ਰੱਖ ਕੇ ਪੂਰੀ ਯੋਜਨਾ
ਤਿਆਰ ਕੀਤੀ। 31 ਜਨਵਰੀ ਦੀ ਰਾਤ ਨੂੰ
ਮੁਲਜ਼ਮ ਕੰਧ ਟੱਪ ਕੇ ਮਹਿਲਾ ਦੇ
ਘਰ ਵਿੱਚ ਦਾਖਲ ਹੋਇਆ ਅਤੇ ਸਾਰੀ ਰਾਤ ਉੱਥੇ ਹੀ ਲੁਕਿਆ ਰਿਹਾ।
ਸਵੇਰੇ 1 ਫਰਵਰੀ ਨੂੰ ਉਸ ਨੇ ਬਜ਼ੁਰਗ
ਮਹਿਲਾ ਦੇ ਹੱਥ ਬੰਨ੍ਹ
ਕੇ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ
ਦਿੱਤਾ। ਵਾਰਦਾਤ ਤੋਂ ਬਾਅਦ ਉਹ ਆਪਣੇ ਕਿਰਾਏ
ਦੇ ਘਰ ਵਾਪਸ ਆ
ਗਿਆ।"
ਪੁਲਿਸ
ਨੇ ਮੌਕੇ ਤੋਂ ਮਿਲੇ ਸਬੂਤਾਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ
ਮਾਮਲੇ ਦੀ ਗਹਿਰਾਈ ਨਾਲ
ਜਾਂਚ ਕਰਕੇ ਮੁਲਜ਼ਮਾ ਤੱਕ ਪਹੁੰਚ ਬਣਾਈ ਅਤੇ ਉਸ ਨੂੰ ਗ੍ਰਿਫ਼ਤਾਰ
ਕਰ ਲਿਆ। ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ
ਮੁਲਜ਼ਮ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੁਲਿਸ ਪੂਰੀ
ਤਿਆਰੀ ਨਾਲ ਮਾਮਲਾ ਦਰਜ ਕਰਕੇ ਸਬੂਤ ਇਕੱਠੇ ਕਰ ਰਹੀ ਹੈ।
ਇਸ ਕਤਲ ਕੇਸ ਦੇ ਖੁਲਾਸੇ ਨਾਲ
ਇਲਾਕੇ ਦੇ ਲੋਕਾਂ ਨੇ
ਰਾਹਤ ਦੀ ਸਾਹ ਲਈ
ਹੈ ਅਤੇ ਪੁਲਿਸ ਦੀ ਕਾਰਵਾਈ ਦੀ
ਪ੍ਰਸ਼ੰਸਾ ਕੀਤੀ ਜਾ ਰਹੀ ਹੈ।
Blind murder mystery solved
Recommended Posts
Latest
The News Feed
Most Visited Stories