< ">
ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ    ਕੈਨੇਡਾ ਦੇ ਸਕੂਲ ''ਚ ਮੌ/ਤ ਦਾ ਤਾਂਡਵ!, ਸ਼ਰੇਆਮ ਹੋਈ ਗੋ/ਲੀਬਾਰੀ 'ਚ 10 ਲੋਕਾਂ ਦੀ ਮੌ/ਤ, ਕਈ ਗੰਭੀਰ ਜ਼/ਖ਼ਮੀ    ਕੱਲ੍ਹ ਤੋਂ ਸ਼ੁਰੂ ਕਰਾਂਗੇ 72 ਘੰਟੇ ਦਾ 'ਆਪ੍ਰੇਸ਼ਨ ਪ੍ਰਹਾਰ-2' - ਡੀ.ਜੀ.ਪੀ.    ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ    ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................    
ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................
February 2, 2026
Simranjeet-Mann-

ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................

ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................

 
ਮੇਰੇ ਦੋਹਤੇ . ਗੋਬਿੰਦ ਸਿੰਘ ਦਾ ਬੀਤੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ ਬੇਸ਼ੱਕ ਮੈਂ ਉਸ ਦਿਨ ਚੰਡੀਗੜ੍ਹ ਵਿਚ ਹੀ ਸੀ ਪਰ ਜਦੋ ਬੱਚਿਆਂ ਤੇ ਪਰਿਵਾਰ ਨੇ ਛੱਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੇ ਅਮਲ ਕੀਤੇ, ਉਸ ਕਾਰਜ ਸਮੇਂ ਮੈਂ ਉਥੇ ਨਹੀਂ ਸੀ ਮੈਨੂੰ ਤਾਂ ਸਿੱਖ ਰਹਿਤ ਮਰਿਯਾਦਾ ਦੀ ਪੂਰੀ ਜਾਣਕਾਰੀ ਵੀ ਹੈ ਅਤੇ ਛਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ। ਜੇਕਰ ਮੈਂ ਮੌਕੇਤੇ ਹੁੰਦਾ ਤਾਂ ਮੈਂ ਉਸ ਸਮੇਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਹਰ ਕੀਮਤਤੇ ਵਰਜ ਦੇਣਾ ਸੀ। ਕਿਉਂਕਿ ਮੈਂ . ਗੋਬਿੰਦ ਸਿੰਘ ਦੇ ਨਾਨਾ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁੱਖ ਸੇਵਾਦਾਰ ਵੀ ਹਾਂ ਇਸ ਲਈ ਮੈਂ ਇਸ ਹੋਈ ਗੁਸਤਾਖੀ ਲਈ ਆਪਣੇ ਅਤੇ ਆਪਣੇ ਪਰਿਵਾਰ ਵਲੋਂ ਮੀਰੀ-ਪੀਰੀ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਖ਼ਾਲਸਾ ਪੰਥ ਤੋਂ ਆਤਮਿਕ ਤੌਰ ਉਤੇ ਮੁਆਫ਼ੀ ਮੰਗਦਾ ਹਾਂ ਇਹ ਵਿਚਾਰ . ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦੋਹਤੇ . ਗੋਬਿੰਦ ਸਿੰਘ ਦੇ ਵਿਆਹ ਸਮੇਂ ਹੋਈਆਂ ਰਸਮਾਂ ਵਿਚ ਹੋਈ ਬੱਜਰ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਤੋਂ ਹਾਰਦਿਕ ਮੁਆਫ਼ੀ ਮੰਗਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਧੂੰਆਂਧਾਰ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇਂ-ਸਮੇਂਤੇ ਦਾਸ ਨੂੰ ਵੀ ਖਾਲਿਸਤਾਨ ਦੇ ਨਿਸ਼ਾਨੇ ਤੋਂ ਥਿੜਕਾਉਣ ਦੀਆਂ ਕਾਰਵਾਈ ਕਰਦੇ ਰਹੇ ਹਨ। ਉਹ ਤਾਕਤਾਂ ਤੇ ਲੋਕ ਮੇਰੇ ਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਂ ਵਿਰੁੱਧ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਪ੍ਰਚਾਰ ਕਰ ਰਹੇ ਹਨ ਪਰ ਉਹ ਕਦੀ ਵੀ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਆਪਣੇ ਕੌਮੀ ਨਿਸ਼ਾਨੇ ਤੋਂ ਥਿੜਕਾਉਣ ਵਿਚ ਕਾਮਯਾਬ ਨਹੀਂ ਹੋ ਸਕਣਗੇ।
 

Simranjeet Mann


Recommended Posts