< ">
ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ    ਕੈਨੇਡਾ ਦੇ ਸਕੂਲ ''ਚ ਮੌ/ਤ ਦਾ ਤਾਂਡਵ!, ਸ਼ਰੇਆਮ ਹੋਈ ਗੋ/ਲੀਬਾਰੀ 'ਚ 10 ਲੋਕਾਂ ਦੀ ਮੌ/ਤ, ਕਈ ਗੰਭੀਰ ਜ਼/ਖ਼ਮੀ    ਕੱਲ੍ਹ ਤੋਂ ਸ਼ੁਰੂ ਕਰਾਂਗੇ 72 ਘੰਟੇ ਦਾ 'ਆਪ੍ਰੇਸ਼ਨ ਪ੍ਰਹਾਰ-2' - ਡੀ.ਜੀ.ਪੀ.    ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ    ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................    
ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ
February 8, 2026
Passed-a-resolution

ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ

ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ

 
ਅਜਨਾਲਾ ਦੇ ਇੱਕ ਪਿੰਡ ਵਿੱਚ ਇੱਕ ਅਜਿਹਾ ਮਤਾ ਪਾਸ ਕੀਤਾ ਗਿਆ। ਮਾਮਲਾ ਪਿੰਡ ਧਾਰੀਵਾਲ ਕਲੇਰ ਦਾ ਹੈ, ਜਿੱਥੋਂ ਦੀ ਪੰਚਾਇਤ ਵੱਲੋਂ ਸਰਬ ਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਲੜਕਾ-ਲੜਕੀ ਪਿੰਡ ਵਿੱਚ ਹੀ ਵਿਆਹ ਕਰਵਾਉਂਦੇ ਹਨ ਤਾਂ ਪੂਰਾ ਪਿੰਡ ਉਸ ਦਾ ਸਮਾਜਿਕ ਬਾਈਕਾਟ ਕਰੇਗਾ। ਉਨ੍ਹਾਂ ਨੂੰ ਪਿੰਡ 'ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਹ ਮਤਾ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਪੜ੍ਹ ਕੇ ਵੀ ਸੁਣਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਅਤੇ ਹੋਰਨਾਂ ਮੋਹਤਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਵੀ ਪਿੰਡ ਵਾਸੀ ਪਿੰਡ ਵਿੱਚ ਹੀ ਵਿਆਹ ਕਰਾਉਂਦਾ ਹੈ ਤਾਂ ਉਸ ਨੂੰ ਪਿੰਡ 'ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਵੇਗਾ।
"ਕੋਈ ਵੀ ਮੁੰਡਾ ਕੁੜੀ ਅਜਿਹੀ ਹਰਕਤ ਕਰਦਾ ਹੈ ਤਾਂ ਉਨ੍ਹਾਂ ਉੱਤੇ ਕਾਰਵਾਈ ਹੋਵੇਗਾ। ਪਿੰਡ ਦੀ ਪੰਚਾਇਤ ਉਨ੍ਹਾਂ ਦਾ ਸਾਥ ਨਹੀਂ ਦੇਵੇਗੀ, ਨਾ ਹੀ ਉਨ੍ਹਾਂ ਦੀ ਜ਼ਮਾਨਤ ਕਰਵਾਈ ਜਾਵੇਗੀ। ਜੇਕਰ ਉਨ੍ਹਾਂ ਦਾ ਮਾਂ-ਪਿਓ ਵੀ ਇਸ ਕੰਮ ਵਿੱਚ ਸਾਥ ਦੇਵੇਗਾ ਤਾਂ ਉਨ੍ਹਾਂ ਨੂੰ ਵੀ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।"
ਪਿੰਡ ਦੇ ਸਰਪੰਚ ਨੇ ਦੱਸਿਆ ਕਿ "ਬੀਤੇ ਦਿਨੀਂ ਪਿੰਡ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ। ਜਿਸ ਵਿੱਚ ਪਿੰਡ ਵਿੱਚ ਹੀ ਬੱਚਿਆਂ ਵੱਲੋਂ ਵਿਆਹ ਕਰਵਾਏ ਗਏ ਹਨ। ਜੋ ਕਿ ਸਮਾਜ ਨੂੰ ਗਲਤ ਸੇਧ ਦਿੰਦੇ ਹਨ। ਇਸ ਲਈ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੁਝ ਹੋਇਆ ਤਾਂ ਬੱਚਿਆਂ ਨੂੰ ਪਿੰਡ 'ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਅਤੇ ਉਨ੍ਹਾਂ ਨਾਲ ਮਿਲਣ ਵਰਤਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।"

Passed a resolution


Recommended Posts